ਪਟਿਆਲਾ: ਬੀਤੀ ਰਾਤ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਦੋ ਧਿਰਾਂ ਦੇ ਵਿੱਚ ਹੋਈ ਲੜਾਈ ,ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਗੁਰਦੁਆਰਾ ਦੁੱਖ ਮਾਰਨ ਸਾਹਿਬ ਵਿਖੇ ਦੋ ਦੁਕਾਨਦਾਰਾਂ ਵਿੱਚ ਬੀਤੀ ਰਾਤ ਲੜਾਈ ਹੋਈ। ਇਸ ਦੌਰਾਨ ਇੱਕ ਦੁਕਾਨਦਾਰ ਵੱਲੋਂ ਆਪਣੀ ਗੱਡੀ ਨਾਲ ਕਈ ਵਿਅਕਤੀਆਂ ਨੂੰ ਜਖਮੀ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਲੜਾਈ ਕਰਨ ਵਾਲੇ ਦੋਵੇਂ ਧਿਰ ਆਪਸ 'ਚ ਰਿਸ਼ਤੇਦਾਰ ਹਨ ਅਤੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਵਿਵਾਦ ਹੋ ਗਿਆ ਹੈ । ਪੁਲਿਸ ਵੱਲੋਂ ਇਹਨਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਆਰੰਭੀ ਗਈ ਹੈ।