ਪਟਿਆਲਾ: ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਈ ਜਾ ਰਹੀ 'ਅਲੂਮਨੀ ਮੀਟ' ਦੇ ਵਿੱਚ ਸਭ ਨੂੰ ਵੀਸੀ ਵੱਲੋਂ ਹਿੱਸਾ ਲੈਣ ਦਾ ਦਿੱਤਾ ਗਿਆ ਸੱਦਾ
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਅਰਵਿੰਦ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਜੋ ਕਿ ਵਿੱਤੀ ਸੰਕਟ ਤੋ ਗੁਜਰ ਰਹੀ ਸੀ ਉਹ ਹੁਣ ਉਹ ਸੰਕਟ ਤੋਂ ਉੱਭਰ ਚੁੱਕੀ ਹੈ। ਪ੍ਰੋਫੈਸਰ ਅਰਵਿੰਦ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਟੀ ਪਟਿਆਲਾ ਇੱਕ ਐਲੂਮਨੀ ਮੀਟ ਕਰਵਾਉਣ ਜਾ ਰਹੀ ਹੈ ਹੈ, ਜੋ ਕਿ 24 ਅਪ੍ਰੈਲ ਨੂੰ ਯੂਨੀਵਰਸਿਟੀ ਵਿਖੇ ਕਰਵਾਈ ਜਾਵੇਗੀ ਅਤੇ 20 ਅਪ੍ਰੈਲ ਨੂੰ ਜੋ ਵਿਦੇਸ਼ ਜਾ ਬਾਹਰ ਰਹਿੰਦੇ ਨੇ ਉਹਨਾਂ ਵਾਸਤੇ ਕਰਵਾਈ ਜਾ ਰਹੀ ਹੈ।