ਪਟਿਆਲਾ: ਗੋਬਿੰਦ ਨਗਰ ਇਲਾਕੇ ਦੇ ਵਿੱਚ ਘਰ ਦੇ ਉੱਪਰ ਕੀਤਾ ਹਮਲਾ ,ਪੈਟਰੋਲ ਬੰਬ ਸੁੱਟ ਕੇ ਲਗਾਈ ਅੱਗ, ਪੁਲਿਸ ਦੇ ਵੱਲੋਂ ਮਾਮਲਾ ਦਰਜ।
ਗੋਬਿੰਦ ਨਗਰ ਮਹੱਲੇ ਦੇ ਰਹਿਣ ਵਾਲੇ ਕਰਨ ਕਨੋਜੀਏ ਨੇ ਸ਼ਿਕਾਇਤ ਦਰਜ ਕਰਾਈ ਕਿ ਪਿਛਲੇ ਦਿਨੀ ਨਕੁਲ ,ਕਰਨ ,ਲਕਸ਼ ਹਟਵਾਨੀ ,ਵਰੁਣ ਅਠਵਾਲ ਨੇ ਉਸਦੇ ਮਕਾਨ ਦੇ ਉੱਪਰ ਹਮਲਾ ਕੀਤਾ ਅਤੇ ਜਦੋਂ ਉਹਨਾਂ ਤੋਂ ਗੇਟ ਨਹੀਂ ਖੁੱਲਿਆ ਤਾਂ ਉਹਨਾਂ ਨੇ ਪੈਟਰੋਲ ਬੰਬ ਸੁੱਟ ਕੇ ਉਸਦੇ ਘਰ ਦੇ ਵਿੱਚ ਅੱਗ ਲਗਾ ਦਿੱਤੀ ਜਿਸ ਦੇ ਨਾਲ ਘਰ ਦਾ ਕਾਫੀ ਸਮਾਨ ਮੱਚ ਗਿਆ ਇਸ ਮਗਰੋਂ ਪੁਲਿਸ ਨੇ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।