ਪਟਿਆਲਾ: ਸਰਹੰਦ ਰੋਡ 'ਤੇ ਭਾਖੜਾ ਨਹਿਰ 'ਚੋਂ ਇੱਕ ਵਿਅਕਤੀ ਦੀ ਲਾਸ਼ ਹੋਈ ਬਰਾਮਦ
ਅੱਜ ਪਟਿਆਲਾ ਸਰਹੰਦ ਰੋਡ 'ਤੇ ਭਾਖੜਾ ਨਹਿਰ ਦੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਸ਼ੰਕਰ ਭਾਰਦਵਾਜ਼ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਬੀਤੀ 29 ਤਰੀਕ ਨੂੰ ਭਾਖੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਸੀ ਜਿਸ ਨੂੰ ਕਿ ਗੋਤਾਹੋਰਾਂ ਵੱਲੋਂ ਬਾਹਰ ਕੱਢਿਆ ਗਿਆ। ਲਾਸ਼ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ, ਦੱਸਣ ਹੋਗ ਹੈ ਕਿ ਇਹ ਵਿਅਕਤੀ ਨਸ਼ੇ ਦਾ ਆਦੀ ਸੀ।