ਕਪੂਰਥਲਾ: ਪੰਜਾਬ ਵਿੱਚ 16 ਭਲਾਈ ਬੋਰਡਾਂ ਦੇ ਨਵੇਂ ਚੇਅਰਮੈਨ ਨਿਯੁਕਤ, ਦੇਖੋ ਪੂਰੀ ਲਿਸਟ
ਪੰਜਾਬ ਸਰਕਾਰ ਵੱਲੋਂ 16 ਵੱਖ-ਵੱਖ ਭਲਾਈ ਬੋਰਡਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ ਵਿਨਮੀ ਭੁੱਲਰ ਨੇ ਨਵ-ਨਿਯੁਕਤ ਚੇਅਰਮੈਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਵਿੱਚ ਅਗਰਵਾਲ, ਗੁੱਜਰ, ਕੰਬੋਜ, ਸੈਣੀ, ਰਾਮਗੜ੍ਹੀਆ ਅਤੇ ਮੁਸਲਿਮ ਵਿਕਾਸ ਬੋਰਡ ਸਮੇਤ ਕਈ ਹੋਰ ਬੋਰਡ ਸ਼ਾਮਲ ਹਨ।