ਗਿੱਦੜਬਾਹਾ: ਰਹਿੰਦੇ ਅਸਲਾ ਧਾਰਕ ਆਪਣਾ ਅਸਲਾ ਜਲਦੀ ਜਮਾ ਕਰਵਾਉਣ -ਇੰਸਪੈਕਟਰ ਪਰਮਜੀਤ ਕੁਮਾਰ, ਮੁਖੀ ਥਾਣਾ ਗਿੱਦੜਬਾਹਾ
ਥਾਣਾ ਗਿੱਦੜਬਾਹਾ ਦੇ ਮੁਖੀ ਇੰਸਪੈਕਟਰ ਪਰਮਜੀਤ ਕੁਮਾਰ ਨੇ ਥਾਣਾ ਗਿੱਦੜਬਾਹਾ ਵਿਖੇ ਦੱਸਿਆ ਕਿ ਥਾਣਾ ਗਿੱਦੜਬਾਹਾ ਅਧੀਨ ਆਉਂਦੇ ਅਸਲਾ ਧਾਰਕਾਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 95 ਫੀਸਦੀ ਅਸਲਾ ਜਮਾ ਕਰਵਾ ਦਿੱਤਾ ਗਿਆ ਹੈ । ਉਨ੍ਹਾਂ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣਾ ਆਪਣਾ ਅਸਲਾ ਜਲਦੀ ਜਮਾ ਕਰਵਾ ਦੇਣ।