ਗਿੱਦੜਬਾਹਾ: ਜੇਐਨਜੇ ਡੀਏਵੀ ਸਕੂਲ ਗਿੱਦੜਬਾਹਾ ਦੇ ਖਿਡਾਰੀਆਂ ਨੂੰ ਡੀਏਵੀ ਨੈਸ਼ਨਲ ਲੈਵਲ ਖੇਡਾਂ ਵਿੱਚ ਵਧੀਆਂ ਪ੍ਰਦਰਸ਼ਨ ਕਰਨ ਲਈ ਨਗਦ ਇਨਾਮ ਦੇ ਕੀਤਾ ਸਨਮਾਨਿਤ
ਡੀਏਵੀ ਸਕੂਲ ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ਵੱਲੋਂ ਗਿੱਦੜਬਾਹਾ ਦੇ ਜੇਐਨਜੇ ਡੀਏਵੀ ਸਕੂਲ ਗਿੱਦੜਬਾਹਾ ਦੇ ਖਿਡਾਰੀਆਂ ਨੂੰ ਡੀਏਵੀ ਨੈਸ਼ਨਲ ਲੈਵਲ ਖੇਡਾਂ ਸੈਸ਼ਨ 2023-24 ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜੇਐਨਜੀ ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਜ਼ਿਲ੍ਹਾ, ਸਟੇਟ ਤੇ ਕੌਮੀ ਪੱਧਰ ਦੀਆਂ ਖੇਡਾਂ ਵਿਚ ਜਿੱਤਾਂ ਪ੍ਰਾਪਤ ਕਰਕੇ ਆਪਣੇ ਸਕੂਲ, ਜ਼ਿਲ੍ਹਾ ਅਤੇ ਪੰਜਾਬ ਸਟੇਟ ਦਾ ਨਾਮ ਸਾਰੇ ਭਾਰਤ ਵਿੱਚ ਰੋਸ਼ਨ ਕੀਤਾ ।