ਗਿੱਦੜਬਾਹਾ: ਬਾਰ ਰੂਮ 'ਚ ਬਾਰ ਐਸੋਸੀਏਸਨ ਨੇ ਐਸ.ਡੀ.ਜੇ.ਐਮ ਅਮਨਦੀਪ ਕੌਰ ਔਲਖ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ
ਬਾਰ ਐਸੋਸੀਏਸਨ ਗਿੱਦੜਬਾਹਾ ਦੇ ਪ੍ਰਧਾਨ ਸਤਬੀਰ ਸਿੰਘ ਔਲਖ ਦੀ ਅਗਵਾਈ ਹੇਠ ਬਾਰ ਐਸੋਸੀਏਸ਼ਨ ਦੇ ਬਾਰ ਰੂਮ ’ਚ ਐਸ.ਡੀ.ਜੇ.ਐਮ ਅਮਨਦੀਪ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ । ਦੱਸਣਯੋਗ ਹੈ ਕਿ ਤਿੰਨ ਸਾਲਾ ਤੋਂ ਗਿੱਦੜਬਾਹਾ ਅਦਾਲਤ ਵਿਖੇ ਬਤੌਰ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜਨ ਸੇਵਾ ਨਿਭਾ ਰਹੇ ਮੈਡਮ ਅਮਨਦੀਪ ਕੌਰ ਔਲਖ ਦਾ ਤਬਾਦਲਾ ਸ਼੍ਰੀ ਅਨੰਦਪੁਰ ਸਾਹਿਬ ਹੋਇਆ ਹੈ।