ਮਲੋਟ: ਥਾਣਾ ਸਿਟੀ ਮਲੋਟ ਪੁਲਿਸ ਵੱਲੋਂ ਇੱਕ ਔਰਤ ਨੂੰ 13 ਗ੍ਰਾਮ ਹੈਰੋਇਨ ਤੇ 70 ਹਜਾਰ ਰੁਪਏ ਡਰੱਗ ਮਨੀ ਦੇ ਨਾਲ ਕੀਤਾ ਕਾਬੂ -ਐਸ.ਐਚ.ਓ ਕਰਮਜੀਤ ਕੌਰ
Malout, Muktsar | Jul 12, 2024 ਥਾਣਾ ਸਿਟੀ ਮਲੌਟ ਦੀ ਪੁਲਿਸ ਵਲੋਂ ਨਸਿਆ ਵਿਰੁੱਧ ਚਲਾਈ ਮੁਹਿੰਮ ਤਹਿਤ ਗਸਤ ਦੌਰਾਨ ਇਕ ਔਰਤ ਨੂੰ ਨਸ਼ੇ ਸਮੇਤ ਕਾਬੂ ਕੀਤਾ । ਥਾਣਾ ਸਿਟੀ ਮਲੌਟ ਦੇ ਥਾਣਾ ਮੁੱਖੀ ਕਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਵਲੋਂ ਕੀਤੀ ਜਾ ਰਹੀ ਗਸਤ ਦੌਰਾਨ ਇਕ ਔਰਤ ਨੂੰ ਸ਼ੱਕ ਦੇ ਅਧਾਰ ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋ 13 ਗ੍ਰਾਮ ਹੈਰੋਇਨ ਅਤੇ 70 ਹਜਾਰ ਡਰੱਗ ਮਨੀ ਪ੍ਰਾਪਤ ਹੋਇਆ ।ਜਿਸ ਦੀ ਪਹਿਚਾਣ ਸਰਬਜੀਤ ਕੌਰ ਵਾਸੀ ਪਿੰਡ ਫੂੱਲੁ ਖੇੜਾਵਜੋਂ ਹੋਈ ਹੈ।