ਭਿੱਖੀਵਿੰਡ: ਤਰਨ ਤਾਰਨ: ਸਰਹੱਦ 'ਤੇ ਡਰੋਨ ਰਾਹੀਂ ਸੁੱਟੇ ਗਏ 4 ਵਿਦੇਸ਼ੀ ਪਿਸਤੌਲ ਬਰਾਮਦ
ਤਰਨ ਤਾਰਨ ਦੇ ਪਿੰਡ ਕਲਸ ਨੇੜੇ ਭਾਰਤ-ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਸੁੱਟੇ ਗਏ 4 ਜਿਗਾਨਾ ਪਿਸਤੌਲ, 8 ਮੈਗਜ਼ੀਨ ਅਤੇ 10 ਰੌਂਦ ਬਰਾਮਦ ਹੋਏ ਹਨ। ਖੇਮਕਰਨ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।