ਪਟਿਆਲਾ: ਲੱਕੜ ਮੰਡੀ ਨਜ਼ਦੀਕ ਹੋਈ ਲੜਾਈ ਵਿੱਚ ਜਖਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ
ਥਾਣਾ ਕੋਤਵਾਲੀ ਦੇ ਅਧੀਨ ਪੈਂਦੇ ਲੱਕੜ ਮੰਡੀ ਦੇ ਕੋਲ ਪਿਛਲੇ ਦਿਨੀ ਦੋ ਨੌਜਵਾਨਾਂ ਨੂੰ ਪੰਜ ਛੇ ਨੌਜਵਾਨਾਂ ਨੇ ਬਹੁਤ ਬੁਰੀ ਤਰ੍ਹਾਂ ਤੇਜਧਾਰ ਹਥਿਆਰਾਂ ਨਾਲ ਜਖਮੀ ਕਰ ਦਿੱਤਾ ਸੀ, ਜਿਸ ਵਿੱਚ ਅੱਜ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਕੋਤਵਾਲੀ ਦੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ 302 ਦਾ ਮੁਕਦਮਾ ਦਰਜ ਲਿਆ ਗਿਆ ਹੈ।