ਪਟਿਆਲਾ: ਰੋਜ ਕਲੋਨੀ ਦੀ ਰਹਿਣ ਵਾਲੀ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟਣ ਵਾਲੇ ਨੂੰ ਪਟਿਆਲਾ ਪੁਲਿਸ ਵੱਲੋ 24 ਘੰਟੇ ਵਿੱਚ ਕੀਤਾ ਗਿਆ ਕਾਬੂ
ਰੋਜ ਕਲੋਨੀ ਵਿਖੇ ਬਜੁਰਗ ਔਰਤ ਤੋਂ ਸੋਨੇ ਦੀ ਵਾਲੀ ਝਪਟਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕੀਤਾ ਹੈ । ਪੁਲਿਸ ਨੇ ਮੁਲਜ਼ਮ ਨੂੰ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਫਿਲਹਾਲ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।