ਪਟਿਆਲਾ: ਮਾਤਾ ਕੁਸ਼ਲਿਆ ਹਸਪਤਾਲ ਵਿਖੇ ਮਹਿਲਾ ਨੇ ਡਾਕਟਰਾਂ ਅਤੇ ਸਟਾਫ 'ਤੇ ਬੱਚੇ ਦੇ ਇਲਾਜ ਦੌਰਾਨ ਅਣਗਹਿਲੀ ਵਰਤਣ ਦੇ ਲਗਾਏ ਆਰੋਪ
ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੱਕ ਮਹਿਲਾ ਨੇ ਡਾਕਟਰਾਂ ਅਤੇ ਸਟਾਫ 'ਤੇ ਬੱਚੇ ਦੇ ਇਲਾਜ ਦੌਰਾਨ ਅਣਗਹਿਲੀ ਵਰਤਣ ਦੇ ਆਰੋਪ ਲਗਾਏ ਹਨ। ਮਹਿਲਾ ਨੇ ਕਿਹਾ ਕਿ ਉਸ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਹੈ ਜਿਸ ਦੇ ਵਿੱਚ ਆਕਸੀਜਨ ਪਾਈਪ ਨੀਚੇ ਡਿੱਗੀ ਦਿਖਾਈ ਦੇ ਰਹੀ ਹੈ । ਇਸ ਮਾਮਲੇ 'ਤੇ ਸਿਵਲ ਸਰਜਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ।