ਪਟਿਆਲਾ: ਪਿੰਡ ਸ਼ੰਬੂ ਕਲਾਂ ਵਿਖੇ ਇੱਕ ਦੁਕਾਨ ਵਿਚੋਂ ਚੋਰਾਂ ਨੇ 6 ਐਲਈਡੀ ਲਾਈਟਾਂ, ਲੋਹੇ ਦਾ ਸਮਾਨ ਅਤੇ ਗੈਸ ਸਿਲੰਡਰ ਕੀਤਾ ਚੋਰੀ
ਪਿੰਡ ਸ਼ੰਭੂ ਕਲਾਂ ਵਾਸੀ ਸ਼ਿੰਦਾ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਪਿਛਲੇ ਦਿਨੀ ਉਸ ਦੇ ਪਿੰਡ ਵਿੱਚ ਧਾਰਮਿਕ ਦੀਵਾਨ ਸਨ ਅਤੇ ਇਸੇ ਦੌਰਾਨ ਵਿਸ਼ਾਲ ਕੁਮਾਰ ਅਤੇ ਬਿਕਰਮਜੀਤ ਸਿੰਘ ਵਾਸੀ ਪਿੰਡ ਸ਼ੰਭੂ ਕਲਾਂ ਨੇ ਉਸਦੀ ਦੁਕਾਨ ਦੇ ਵਿੱਚੋਂ ਛੇ ਐਲਈਡੀ ਲਾਈਟਾਂ, ਤਿੰਨ ਲੋਹੇ ਦੇ ਪਾਈਪ ਅਤੇ ਇੱਕ ਗੈਸ ਸਿਲੰਡਰ ਚੋਰੀ ਕਰ ਲਿਆ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।