ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ਤੋਂ ਪੁਲਿਸ ਨੇ 2 ਹਵਾਲਾਤੀਆਂ ਅਤੇ 1 ਵਿਅਕਤੀ ਕੋਲੋਂ ਤਿੰਨ ਮੋਬਾਈਲ ਫੋਨ ਕੀਤੇ ਬਰਾਮਦ, ਕੇਸ ਦਰਜ
ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਦੀ ਸ਼ਿਕਾਇਤ 'ਤੇ ਥਾਣਾ ਤ੍ਰਿਪੜੀ ਪੁਲਿਸ ਨੇ ਦੋ ਹਵਾਲਾਤੀ ਅਤੇ ਇੱਕ ਵਿਅਕਤੀ ਖਿਲਾਫ ਪਰਿਜਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਤ੍ਰਿਪੜੀ ਦੇ ਮੁਖੀ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਇੱਕ ਵਿਅਕਤੀ ਦੀ ਤਲਾਸੀ ਦੌਰਾਨ ਇੱਕ ਮੋਬਾਈਲ ਅਤੇ ਦੋ ਹਵਾਲਾਤੀਆਂ ਦੀ ਜਿਸਮਾਨੀ ਤਲਾਸ਼ੀ ਦੌਰਾਨ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਅਤੇ ਹੁਣ ਇਸ ਸਬੰਧੀ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।