ਪਟਿਆਲਾ: ਲੋਅਰ ਮਾਲ ਰੋਡ ਵਿਖੇ ਈਦਗਾਹ 'ਚ ਮੁਸਲਿਮ ਭਾਈਚਾਰੇ ਵੱਲੋਂ ਅਦਾ ਕੀਤੀ ਗਈ ਈਦ ਉਲ ਫਿਤਰ ਦੀ ਨਮਾਜ਼
ਪਟਿਆਲਾ ਦੇ ਲੋਅਰ ਮਾਲ ਰੋਡ ਈਦਗਾਹ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਅਲ ਮੁਸਲਿਮ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੂਸਾ ਖਾਨ ਨੇ ਆਖਿਆ ਕਿ ਸਾਨੂੰ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਜੋ ਧਰਮ ਦੇ ਨਾਮ 'ਤੇ ਲੜਾਂਦੇ ਨੇ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ।