ਬਲਾਚੌਰ: MP ਮਲਵਿੰਦਰ ਸਿੰਘ ਕੰਗ ਵੱਲੋਂ ਪਿੰਡਾਂ ਦੇ ਵਿਕਾਸ ਲਈ ਗ੍ਰਾਂਟ ਜਾਰੀ
ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਬਲਾਚੌਰ ਹਲਕੇ ਦੇ ਪਿੰਡਾਂ ਲਈ ਐੱਮ.ਪੀ. ਲੈਡ ਫੰਡ ਜਾਰੀ ਕੀਤੇ ਹਨ। ਰੱਤੇਵਾਲ-ਜੱਟਮਾਜਰੀ, ਮੋਹਰਾਂ ਤੇ ਗਹੁੰਣ ਵਿੱਚ ਪਾਣੀ ਦੇ ਟੈਂਕਰ ਅਤੇ ਪਿੰਡ ਬੰਨ੍ਹਾ ਵਿੱਚ ਓਪਨ ਜਿੰਮ ਦੀ ਸਹੂਲਤ ਦਿੱਤੀ ਗਈ ਹੈ। ਹਲਕੇ ਦੇ ਵਿਕਾਸ ਕਾਰਜਾਂ ਲਈ ਇਹ ਗ੍ਰਾਂਟਾਂ ਲੋਕਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀਆਂ ਗਈਆਂ ਹਨ।