ਮਲੋਟ: ਭਾਰਤ ਵਿਕਾਸ ਪ੍ਰੀਸ਼ਦ ਦੇ ਸਥਾਪਨਾ ਦਿਵਸ ਮੌਕੇ ਦੁਰਗਾ ਵੈਸ਼ਨੋ ਮੰਦਰ ਮਲੋਟ ਵਿਖੇ ਸ਼੍ਰੀ ਰਮਾਇਣ ਪਾਠ ਅਤੇ ਹਵਨ ਯੱਗ ਦਾ ਕੀਤਾ ਗਿਆ ਆਯੋਜਨ
Malout, Muktsar | Jul 14, 2024 ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰੀਸ਼ਦ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਰਮਾਇਣ ਪਾਠ ਦਾ ਭੋਗ ਅਤੇ ਹਵਨ ਯੱਗ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਰਮਨ ਪੂਰੀ ਨੇ ਦੱਸਿਆ ਕਿ ਕੱਲ ਸ਼ਨੀਵਾਰ ਨੂੰ ਸ਼੍ਰੀ ਦੁਰਗਾ ਵੈਸ਼ਨੋ ਮੰਦਰ ਮਲੋਟ ਵਿਖੇ ਸਵੇਰੇ ਪੂਜਨ ਉਪਰੰਤ ਸ੍ਰੀ ਰਮਾਇਣ ਪਾਠ ਦਾ ਆਰੰਭ ਗਿਆ, ਅੱਜ ਐਤਵਾਰ ਨੂੰ ਸ੍ਰੀ ਰਮਾਇਣ ਪਾਠ ਦਾ ਭੋਗ ਪਾਇਆ ਗਿਆ ਅਤੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਸੁਰਿੰਦਰ ਮਦਾਨ ਨੇ ਪਰਿਸ਼ਦ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ।