ਮਲੋਟ: ਪਿੰਡ ਖੁੱਡੀਆ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਜਲੰਧਰ ਜਿਮਨੀ ਚੋਣ 'ਤੇ ਜਿੱਤ ਦੀ ਦਿੱਤੀ ਵਧਾਈ
Malout, Muktsar | Jul 13, 2024 ਜਲੰਧਰ ਪੱਛਮੀ ਜਿਮਨੀ ਚੋਣ ਦੇ ਨਤੀਜੇ ਵਿਚ ਆਪ ਪਾਰਟੀ ਦੇ ਮਹਿੰਦਰ ਭਗਤ ਦੀ ਭਾਰੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਇਹ ਜਿੱਤ ਪੰਜਾਬ ਸਰਕਾਰ ਵਲੋਂ ਕੀਤੇ ਕੰਮਾਂ ਦੀ ਜਿੱਤ ਹੋਈ ਹੈ । ਉਮੀਦ ਕਰਦੇ ਹਾਂ ਕਿ ਭਗਤ ਜੀ ਵਿਧਾਇਕ ਬਣ ਕੇ ਜਲੰਧਰ ਦੇ ਲੋਕਾਂ ਦੀ ਅਵਾਜ ਇਕ ਵਧੀਆ ਤਰੀਕੇ ਨਾਲ ਉਠਾਉਣਗੇ।