ਮਲੋਟ: ਭਾਰਤ ਵਿਕਾਸ ਪ੍ਰੀਸ਼ਦ ਦੇ ਸਥਾਪਨਾ ਦਿਵਸ ਮੌਕੇ ਦੁਰਗਾ ਵੈਸ਼ਨੋ ਮੰਦਰ ਮਲੋਟ ਵਿਖੇ ਪੂਜਨ ਉਪਰੰਤ ਸ਼੍ਰੀ ਰਮਾਇਣ ਪਾਠ ਆਰੰਭ
Malout, Muktsar | Jul 13, 2024 ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰੀਸ਼ਦ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਰਮਾਇਣ ਪਾਠ ਦਾ ਭੋਗ ਅਤੇ ਹਵਨ ਯੱਗ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸ਼ਾਖਾ ਪੈਟਰਨ ਰਾਜ ਵਾਟਸ, ਪ੍ਰਧਾਨ ਸੁਰਿੰਦਰ ਮਦਾਨ ਤੇ ਰਮਨ ਪੂਰੀ ਨੇ ਦੱਸਿਆ ਕਿ ਅੱਜ 13 ਜੁਲਾਈ ਦਿਨ ਸ਼ਨੀਵਾਰ ਨੂੰ ਸ਼੍ਰੀ ਦੁਰਗਾ ਵੈਸ਼ਨੋ ਮੰਦਰ ਮਲੋਟ ਵਿਖੇ ਸਵੇਰੇ ਪੂਜਨ ਉਪਰੰਤ ਸ੍ਰੀ ਰਮਾਇਣ ਪਾਠ ਦਾ ਆਰੰਭ ਕੀਤਾ ਗਿਆ ਜਦ ਕਿ ਕਲ 14 ਜੁਲਾਈ ਐਤਵਾਰ ਨੂੰ ਸ੍ਰੀ ਰਮਾਇਣ ਪਾਠ ਦਾ ਭੋਗ ਅਤੇ ਹਵਨ ਯੱਗ ਹੋਵੇਗਾ।