ਮੁਕਤਸਰ: ਬੈਂਕ ਰੋਡ 'ਤੇ ਪਿਛਲੇ ਇੱਕ ਮਹੀਨੇ ਤੋਂ ਢੱਕਣ ਰਹਿਤ ਸੀਵਰੇਜ ਦਾ ਮੇਨ ਹੋਲ ਬਣ ਰਿਹਾ ਹਾਦਸਿਆਂ ਦਾ ਕਾਰਨ
#jansamasya
ਮੁਕਤਸਰ ਦੇ ਬੈਂਕ ਰੋਡ ਤੇ ਢੱਕਣ ਰਹਿਤ ਸੀਵਰੇਜ ਦਾ ਮੇਨ ਹੋਲ ਹਾਦਸਿਆਂ ਦਾ ਕਾਰਨ ਬਣ ਰਿਹਾ। ਇਸ ਦਾ ਢੱਕਣ ਕਰੀਬ ਇੱਕ ਮਹੀਨੇ ਪਹਿਲਾਂ ਟੁੱਟ ਗਿਆ ਸੀ। ਇਸ ਰੋਡ ਤੇ ਦੂਸਰੇ ਪਾਸੇ ਓਵਰਬ੍ਰਿਜ ਹੋਣ ਕਾਰਨ ਇੱਥੇ ਹਰ ਸਮੇਂ ਵਹੀਕਲਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ। ਦੁਪਹਿਰ ਤੇ ਸ਼ਾਮ ਵੇਲੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਆਮ ਦੇਖੀ ਜਾ ਸਕਦੀ ਹੈ। ਸ਼ਾਮ ਕਰੀਬ 5 ਵਜੇ ਇਥੋਂ ਦੇ ਦੁਕਾਨਦਾਰਾਂ ਨੇ ਸੰਬੰਧਿਤ ਵਿਭਾਗ ਤੋਂ ਢੱਕਣ ਲਗਵਾਉਣ ਦੀ ਮੰਗ ਕੀਤੀ ਹੈ