ਮੁਕਤਸਰ: ਮਲੋਟ ਰੋਡ 'ਤੇ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਨੂੰ ਮੁਕਤਸਰ ਵਿਖੇ ਬਣਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਵਿੱਚ ਈ-ਰਿਕਸ਼ਾ ਯੂਨੀਅਨਾਂ ਵੀ ਹੋਈਆਂ ਸ਼ਾਮਿਲ
ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਨੂੰ ਮੁਕਤਸਰ ਵਿਖੇ ਬਣਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਘਰਸ਼ ਦੀ ਰੂਪ ਰੇਖਾ ਬਣਾਈ ਜਾ ਰਹੀ ਹੈ ਉੱਥੇ ਹੀ ਸਮਾਜ ਸੇਵਕ ਅਤੇ ਐਡਵੋਕੇਟ ਅਨੁਰਾਗ ਸ਼ਰਮਾ ਵੱਲੋਂ ਵੀ ਜਮੀਨੀ ਪੱਧਰ ਤੇ ਸੰਘਰਸ਼ ਵਿੱਚ ਵੱਖ-ਵੱਖ ਸੰਸਥਾਵਾਂ ਨੂੰ ਜੋੜਨ ਲਈ ਹੰਭਲੇ ਮਾਰੇ ਜਾ ਰਹੇ ਹਨ। ਇਸੇ ਤਹਿਤ ਅੱਜ ਦੁਪਹਿਰ 2 ਵਜੇ ਈ ਰਿਕਸ਼ਾ ਦੀਆਂ 10 ਯੂਨੀਅਨਾਂ ਨੇ ਇਹ ਸੰਘਰਸ਼ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ।