ਮੁਕਤਸਰ: ਜੱਟੂ ਰਾਮ ਕੰਪਲੈਕਸ ਦੇ ਉਦਘਾਟਨ ਮੌਕੇ ਖੂਨ ਦਾਨ ਕੈਂਪ 'ਚ 14 ਯੂਨਿਟ ਖੂਨ ਦਾਨ ਹੋਇਆ , ਕਈ ਸਿਆਸੀ ਆਗੂ ਕੈਂਪ 'ਚ ਹੋਏ ਸ਼ਾਮਲ
ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਵਿਖੇ ਮਰਹੂਮ ਜੱਟੂ ਰਾਮ ਕਾਮਰਾ ਦੀ ਬਰਸੀ ਮੌਕੇ ਐਤਵਾਰ ਨੂੰ ਸਵੇਰੇ ਨੌ ਵਜੇ ਤੋਂ ਦੁਪਿਹਰ ਦੋ ਵਜੇ ਤੱਕ ਉਨ੍ਹਾਂ ਦੇ ਪੋਤਰੇ ਪੀਤਾਂਬਰ ਕਾਮਰਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਾਇਆ ਗਿਆ। ਜੱਟੂ ਰਾਮ ਕੰਪਲੈਕਸ ਦੇ ਉਦਘਾਟਨੀ ਸਮਾਰੋਹ ਮੌਕੇ ਲੱਗੇ ਇਸ ਖੂਨਦਾਨ ਕੈਂਪ ਚ 14 ਯੂਨਿਟ ਖੂਨਦਾਨ ਕੀਤਾ ਗਿਆ। ਸਿਵਲ ਹਸਪਤਾਲ ਦੀ ਟੀਮ ਨੇ ਕੈਂਪ ਵਿੱਚ ਪਹੁੰਚ ਕੇ ਖੂਨ ਇਕੱਤਰ ਕੀਤਾ।