ਬਠਿੰਡਾ: ਬਠਿੰਡਾ ਵਿੱਚ ਬਣੇਗਾ ਨਵਾਂ ਆਧੁਨਿਕ ਕਲਾਕ ਟਾਵਰ, 31 ਲੱਖ ਹੋਵੇਗੀ ਲਾਗਤ
ਬਠਿੰਡਾ ਵਿੱਚ ਫਾਇਰ ਬ੍ਰਿਗੇਡ ਨੇੜੇ ਨਵੇਂ ਕਲਾਕ ਟਾਵਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਮੇਅਰ ਪਦਮਜੀਤ ਸਿੰਘ ਮਹਿਤਾ ਨੇ 31 ਲੱਖ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। 40 ਫੁੱਟ ਉੱਚਾ ਇਹ ਟਾਵਰ 50 ਦਿਨਾਂ ਵਿੱਚ ਤਿਆਰ ਹੋਣ ਦਾ ਟੀਚਾ ਹੈ।