ਮੁਕਤਸਰ: ਟਿੱਬੀ ਸਾਹਿਬ ਰੋਡ ਤੇ ਤੇਜ਼ ਰਫਤਾਰ ਟਰੱਕ ਨੇ ਦੋ ਸਕੂਟਰੀਆਂ ਤੇ ਕਾਰ ਨੂੰ ਦੂਰ ਤੱਕ ਘਸੀਟਿਆ, ਟਰੱਕ ਛੱਡ ਮੌਕੇ ਤੋਂ ਹੋਇਆ ਫਰਾਰ
ਸ੍ਰੀ ਮੁਕਤਸਰ ਸਾਹਿਬ ਦੇ ਟੀਬੀ ਸਾਹਿਬ ਰੋਡ ਤੇ ਸ਼ਾਮ ਕਰੀਬ 7 ਵਜੇ ਉਸ ਵੇਲੇ ਲੋਕਾਂ ਵਿੱਚ ਅਫਰਾ ਤਫਰੀ ਮੱਚ ਗਈ, ਜਦੋਂ ਰੇਲਵੇ ਫਾਟਕ ਦੇ ਵੱਲੋਂ ਆ ਰਿਹਾ ਤੇਜ਼ ਰਫਤਾਰ ਟਰੱਕ ਦੋ ਸਕੂਟਰੀਆਂ ਨੂੰ ਟੱਕਰ ਮਾਰਦਾ ਹੋਇਆ ਇੱਕ ਆਟੋ ਕਾਰ ਵਿੱਚ ਆ ਵੱਜਿਆ। ਚਾਲਕ ਟਰੱਕ ਨੂੰ ਰੋਕਣ ਦੀ ਜਗ੍ਹਾ ਤੇ ਕਾਰ ਅਤੇ ਸਕੂਟੀ ਨੂੰ ਘਸੀਟਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ। ਕਾਰ ਵਿੱਚ ਦੋ ਬੱਚੇ ਸਨ ਜੋ ਬਾਲ ਬਾਲ ਬਚ ਗਏ ਫਿਲਹਾਲ ਮੌਕੇ ਤੇ ਪੁਲਿਸ ਪਹੁੰਚ ਚੁੱਕੀ