ਮੁਕਤਸਰ: ਗਿੱਦੜਬਾਹਾ ਵਿਖੇ ਦੋ ਲੁਟੇਰੇ ਵਪਾਰੀ ਦੇ ਚਾਲਕ ਕੋਲੋਂ ਕਾਰ ਖੋਹ ਕੇ ਹੋਏ ਫ਼ਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ
ਗਿੱਦੜਬਾਹਾ ਵਿਖੇ ਬੀਤੀ ਰਾਤ ਦੋ ਲੁਟੇਰੇ ਇੱਕ ਵਪਾਰੀ ਦੇ ਚਾਲਕ ਕੋਲੋਂ ਬਰੀਜਾ ਕਾਰ ਖੋਹ ਕੇ ਫਰਾਰ ਹੋ ਗਏ। ਚਾਲਕ ਕਾਰ ਨੂੰ ਉਸ ਵੇਲੇ ਪੈਲੇਸ ਦੀ ਪਾਰਕਿੰਗ ਵਿੱਚ ਖੜਾ ਕਰ ਰਿਹਾ ਸੀ ਜਦੋਂ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ । ਸ਼ਾਮ ਕਰੀਬ 5 ਵਜ਼ੇ ਵਪਾਰੀ ਲਾਡੀ ਗ੍ਰੋਵਰ ਨੇ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ।