ਮੁਕਤਸਰ: ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 20 ਵਿਅਕਤੀ ਨਸ਼ੀਲੇ ਪਦਾਰਥ, 1 ਲੱਖ ਰੁਪਏ ਦੀ ਡਰਗ ਮਨੀ ਦੇ ਨਾਲ ਕੀਤੇ ਕਾਬੂ: ਬਾਬੂ ਲਾਲ ਮੀਨਾ, ਆਈਜੀ
ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਯੁੱਧ ਅਭਿਆਨ ਤਹਿਤ ਆਈਜੀ ਬਾਬੂ ਲਾਲ ਮੀਨਾ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ 20 ਵਿਅਕਤੀਆਂ ਨੂੰ 35 ਗ੍ਰਾਮ ਹੈਰੋਇਨ, 800 ਗੋਲੀਆਂ, 150 ਲੀਟਰ ਲਾਹਣ ਤੇ ਇਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਇਹ ਜਾਣਕਾਰੀ ਆਈਜੀ ਬਾਬੂ ਲਾਲ ਮੀਨਾ ਵੱਲੋਂ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।