ਪਟਿਆਲਾ: ਨਗਰ ਨਿਗਮ ਵਿਖੇ ਸਫਾਈ ਸੇਵਕਾਂ ਦੀਆਂ ਹੋਈਆਂ ਚੋਣਾਂ, ਸੁਨੀਲ ਕੁਮਾਰ ਬਿਟਲਾਨ ਬਣੇ ਪ੍ਰਧਾਨ
ਪਟਿਆਲਾ ਦੇ ਨਗਰ ਨਿਗਮ ਵਿਖੇ ਸਫਾਈ ਸੇਵਕ ਯੂਨੀਅਨ ਦੀ ਚੋਣਾਂ ਹੋਈਆਂ ਇਸ ਮੌਕੇ ਸੁਨੀਲ ਕੁਮਾਰ ਬਿਟਲਾਨ ਨੂੰ ਪ੍ਰਧਾਨ ਚੁਣਿਆ ਗਿਆ। ਸੁਨੀਲ ਕੁਮਾਰ ਬਿਟਲਾਨ ਨੇ ਆਖਿਆ ਕਿ ਉਹ ਸਫਾਈ ਸੇਵਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋਂ ਸਫਾਈ ਸੇਵਕ ਕੱਚੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕੇ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।