ਰਾਏਕੋਟ: ਪਿੰਡ ਦੱਧਾਹੂਰ ਵਿਖੇ ਨਹਿਰ ਪਟੜੀ ਕਿਨਾਰੇ ਖਤਾਨਾਂ ’ਚ ਗਊਆਂ ਤੇ ਸਾਨਾਂ ਦੇ ਵੱਢੇ-ਟੁੱਕੇ ਅੰਗ-ਪੈਰ ਤੇ ਖ਼ੱਲਾਂ ਮਿਲਣ ਕਾਰਨ ਫੈਲੀ ਸਨਸਨੀ
ਪਿੰਡ ਦੱਧਾਹੂਰ ਵਿਖੇ ਨਹਿਰ ਦੀ ਪਟੜੀ ਕਿਨਾਰੇ ਖਤਾਨਾਂ ਵਿਚੋਂ ਵੱਡੀ ਗਿਣਤੀ ’ਚ ਗਊਆਂ ਤੇ ਸਾਨਾਂ ਤੇ ਵੱਢੇ-ਟੁੱਕੇ ਅੰਗ-ਪੈਰ ਤੇ ਖ਼ੱਲਾਂ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ ਹੈ, ਉਥੇ ਹੀ ਸਨਾਤਨ ਧਰਮ ਸਭਾ ਤਹਿਸੀਲ ਰਾਏਕੋਟ ਦੇ ਪ੍ਰਧਾਨ ਡਾ. ਪ੍ਰਵੀਨ ਅਗਰਵਾਲ ਤੇ ਪਿੰਡ ਦੱਧਾਹੂਰ ਦੇ ਸਰਪੰਚ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਪਿੰਡਵਾਸੀਆਂ ਨੇ ਘਟਨਾ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।