ਜਲੰਧਰ 1: ਕਿਸ਼ਨਪੁਰਾ ਚੌਕ ਵਿਖੇ ਨਾਕੇਬੰਦੀ ਦੌਰਾਨ ਬੁਲੇਟ ਮੋਟਰਸਾਈਕਲ ਦਾ ਚਲਾਨ ਹੋਣ 'ਤੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੀਤਾ ਹੰਗਾਮਾ
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਨੇ ਇੱਥੇ ਨਾਕੇਬੰਦੀ ਕੀਤੀ ਹੋਈ ਸੀ ਅਤੇ ਨਾਕੇਬੰਦੀ ਦੌਰਾਨ ਉਹਨਾਂ ਨੇ ਇੱਕ ਬੁਲਟ ਮੋਟਰਸਾਈਕਲ ਅੰਦਰ ਦਿਖਾਈ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਰੋਕਿਆ ਤੇ ਕਾਗਜ਼ ਨਾ ਮਿਲਣ ਤੇ ਉਹਨਾਂ ਨੇ ਬੁਲਟ ਮੋਟਰਸਾਈਕਲ ਜਬਤ ਕਰ ਲਿੱਤਾ ਜਿਸ ਤੋਂ ਬਾਅਦ ਨੌਜਵਾਨ ਵੱਲੋਂ ਆਪਣੇ ਹੋਰ ਸਾਥੀਆਂ ਨੂੰ ਸੱਦ ਕੇ ਉੱਥੇ ਹੰਗਾਮਾ ਕੀਤਾ ਗਿਆ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ।