ਜਲੰਧਰ 1: ਮੁਹੱਲਾ ਕੋੜ ਕਿਸ਼ਨ ਚੰਦ ਵਿਖੇ ਇੱਕ ਵਿਅਕਤੀ ਨੂੰ ਨੌਜਵਾਨਾਂ ਨੂੰ ਨਸ਼ਾ ਕਰਨ ਤੋਂ ਮਨਾ ਕਰਨਾ ਪਿਆ ਭਾਰੀ
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਇੱਥੇ ਬਾਹਰ ਹੀ ਮੋੜ ਤੇ ਕੁਝ ਨੌਜਵਾਨ ਪਹਿਲਾਂ ਖੜੇ ਹੁੰਦੇ ਸੀ ਜੋ ਕਿ ਪ੍ਰਵਾਸੀ ਸੀਗੇ ਜਿਨਾਂ ਨੂੰ ਇੱਥੇ ਖੜਾ ਹੋਣ ਤੋਂ ਮਨਾ ਕੀਤਾ ਤਾਂ ਉਹ ਹੱਟ ਗਏ ਲੇਕਿਨ ਹੁਣ ਕੁਝ ਹੋਰ ਮੁੰਡੇ ਆ ਕੇ ਇਥੇ ਨਸ਼ੇ ਕਰਨ ਲੱਗ ਪਏ ਜਿਨਾਂ ਨੂੰ ਕਿ ਸਿਰਫ ਨਸ਼ਾ ਇਥੇ ਕਰਨਾ ਮਨਾ ਕਰਨ ਨੂੰ ਕਿਹਾ ਤਾਂ ਉਹਨਾਂ ਨੌਜਵਾਨਾਂ ਵੱਲੋਂ ਥੋੜੀਆਂ ਹੀ ਦੇਰ ਬਾਅਦ ਉਸ ਦੇ ਘਰ ਦੇ ਉੱਪਰ ਇੱਟਾਂ ਪੱਥਰਾਂ ਅਤੇ ਦਾਤ ਦੇ ਨਾਲ ਹਮਲਾ ਕਰ ਦਿੱਤਾ ਗਿਆ।