ਸੰਗਰੂਰ: ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪੀੜਤਾਂ ਦਾ ਹਾਲ-ਚਾਲ ਜਾਨਣ ਪਹੁੰਚੇ ਸਿਵਿਲ ਹਸਪਤਾਲ
ਅੱਜ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪੀੜਤਾਂ ਦਾ ਹਾਲ-ਚਾਲ ਜਾਨਣ ਪਹੁੰਚੇ ਸਿਵਿਲ ਹਸਪਤਾਲ ਸੰਗਰੂਰ ਵਿਖੇ ਪਹੁੰਚੇ। ਇਸ ਦੌਰਾਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਸਰਕਾਰੀ ਹਸਪਤਾਲ, ਸੰਗਰੂਰ ਵਿਖੇ ਜਾ ਕੇ ਬੀਤੇ ਦਿਨੀਂ ਪਿੰਡ ਗੁੱਜਰਾਂ ਦੇ ਵਾਸੀਆਂ ਵੱਲੋਂ ਨਕਲੀ ਸ਼ਰਾਬ ਪੀਣ ਕਾਰਨ ਵਾਪਰੇ ਦੁਖਦਾਈ ਹਾਦਸੇ ਦੇ ਸ਼ਿਕਾਰ ਮਰੀਜ਼ਾਂ ਦੀ ਸਿਹਤ ਬਾਰੇ ਹਾਲ- ਚਾਲ ਪੁੱਛਿਆ।