ਸੰਗਰੂਰ: ਸੰਗਰੂਰ ਰਾਮ ਨਗਰ ਸਿਬੀਆ ਵਿਖੇ ਟਰੀਟਮੈਂਟ ਪਲਾਂਟ ਲੱਗਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ
ਸੰਗਰੂਰ ਰਾਮ ਨਗਰ ਸਿਵੀਆਂ ਸੰਗਰੂਰ ਵਿਖੇ ਲੱਗ ਰਹੇ ਟਰੀਟਮੈਂਟ ਪਲਾਂਟ ਦਾ ਵਿਰੋਧ ਅੱਜ ਪਿੰਡ ਵਾਸੀਆਂ ਨੇ ਕੀਤਾ, ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਸਾਨੂੰ ਆਖਿਆ ਗਿਆ ਸੀ ਕਿ ਆਰੋ ਸਿਸਟਮ ਲੱਗ ਰਿਹਾ ਹੈ ਲੇਕਿਨ ਹੁਣ ਪਤਾ ਲੱਗਿਆ ਕਿ ਟਰੀਟਮੈਂਟ ਪਲਾਂਟ ਜਿਸ ਦੇ ਨਾਲ ਅਨੇਕਾਂ ਬਿਮਾਰੀਆਂ ਪਿੰਡ ਵਿੱਚ ਲੱਗਣਗੀਆਂ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਟਰੀਟਮੈਂਟ ਪਲਾਂਟ ਨਹੀਂ ਲੱਗਣ ਦੇਵਾਂਗੇ