ਬਠਿੰਡਾ: ਕਣਕ ਦੀ ਫ਼ਸਲ ਲਈ ਗ੍ਰੀਨ ਅਮੋਨੀਆ ਤਕਨੀਕ ਦਾ ਪ੍ਰਯੋਗ ਸ਼ੁਰੂ
ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਤੋਂ ਕਣਕ ਦੀ ਫ਼ਸਲ 'ਤੇ ਗ੍ਰੀਨ ਅਮੋਨੀਆ ਤਕਨੀਕ ਦਾ ਪ੍ਰਯੋਗ ਸ਼ੁਰੂ ਕੀਤਾ ਗਿਆ ਹੈ। ਇਸ ਦਾ ਮਕਸਦ ਯੂਰੀਆ ਦੇ ਬਦਲ ਵਜੋਂ ਨਾਈਟ੍ਰੋਜਨ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਦੀ ਸਿਹਤ ਨੂੰ ਬਚਾਉਣਾ ਹੈ। ਹੁਣ ਤੱਕ 110 ਏਕੜ ਰਕਬੇ ਵਿੱਚ ਇਹ ਤਕਨੀਕ ਅਜ਼ਮਾਈ ਗਈ ਹੈ।