ਹੁਸ਼ਿਆਰਪੁਰ: ਬਾਗਪੁਰ ਸਤੌਰ: ਪੁਲਿਸ ਖਿਲਾਫ ਰੋਸ ਪ੍ਰਦਰਸ਼ਨ, ਸੜਕ ਕੀਤੀ ਜਾਮ
ਪਿੰਡ ਬਾਗਪੁਰ ਸਤੌਰ ਵਿਖੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸੜਕ ਜਾਮ ਕੀਤੀ ਗਈ। ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੇ ਇੱਕ ਨੌਜਵਾਨ 'ਤੇ ਝੂਠਾ ਪਰਚਾ ਦਰਜ ਕੀਤਾ ਹੈ, ਜਦਕਿ ਗੋਲੀ ਪੁਲਿਸ ਕਰਮਚਾਰੀ ਨੇ ਚਲਾਈ ਸੀ। ਨੌਜਵਾਨ ਦੀ ਰਿਹਾਈ ਲਈ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ।