ਮਲੋਟ: ਜ਼ਿਲ੍ਹਾ ਵਪਾਰ ਮੰਡਲ ਮਲੋਟ ਟੀਮ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਹੋਈ ਮੀਟਿੰਗ, ਵਪਾਰੀਆਂ ਦੀਆਂ ਸਮੱਸਿਆ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ
Malout, Muktsar | Jul 24, 2024 ਜ਼ਿਲਾ ਵਪਾਰ ਮੰਡਲ ਦੀ ਮਲੋਟ ਟੀਮ ਨਾਲ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਢੀਂਗੜਾ ਨੇ ਪੁਰਾਣੀ ਸਬਜੀ ਮੰਡੀ ਵਿੱਚ ਸਥਿਤ ਆਪਣੇ ਦਫ਼ਤਰ ਵਿੱਚ ਮੀਟਿੰਗ ਕੀਤੀ | ਜਾਣਕਾਰੀ ਦਿੰਦਿਆਂ ਸ੍ਰੀ ਢੀਂਗੜਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਵਪਾਰ ਪ੍ਰਤੀ ਅਤੇ ਵਪਾਰੀਆਂ ਦੀਆਂ ਸਮੱਸਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਟੇਟ ਬੋਡੀ ਦੀ ਨਵੀਂ ਮੇਮ੍ਬਰਸ਼ਿਪ ਲੈਣ ਵਾਸਤੇ ਵੀ ਦੱਸਿਆ ਗਿਆ | ਮੀਟਿੰਗ ਵਿੱਚ ਸੁਨੀਲ ਚਲਾਣਾ, ਰਜਿੰਦਰ ਪਪਨੇਜਾ, ਅਵਤਾਰ ਸੋਨੀ, ਸੰਜੀਵ ਅਛਡਰੇਜਾ ਹਾਜ਼ਰ ਸਨ।