ਮਲੋਟ: ਮਹਾਵੀਰ ਗਊਸ਼ਾਲਾ ਵਿੱਚ ਸ੍ਰੀ ਬਾਲਾ ਜੀ ਦੀ ਚੌਕੀ ਦਾ ਆਯੋਜਨ, ਸ੍ਰੀ ਹਨੁਮਾਨ ਚਾਲੀਸਾ ਪਾਠਾਂ ਦੀ ਲੜੀ ਦੇ ਸਮਾਪਤੀ ਸਮਾਰੋਹ 28 ਨੂੰ
Malout, Muktsar | Jul 24, 2024 ਲੰਘੀ ਰਾਤ ਨੂੰ ਮਹਾਵੀਰ ਗਊਸ਼ਾਲਾ ਵਿਖੇ ਸ਼੍ਰੀ ਬਾਲਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਜਨ ਗਾਇਕਾ ਨੇ ਪ੍ਰਭੂ ਦਾ ਮਧੁਰ ਗੁਣਗਾਨ ਕੀਤਾ। ਮਹਾਵੀਰ ਗਊਸ਼ਾਲਾ ਦੇ ਸੇਵਾਦਾਰ ਸੰਦੀਪ ਜੂਰੀ ਨੇ ਦੱਸਿਆ ਕਿ ਗਊਸ਼ਾਲਾ ਵਿਖੇ ਚੱਲ ਰਹੀ ਸਵਾ ਪੰਜ ਲੱਖ ਸ੍ਰੀ ਹਨੁਮਾਨ ਚਾਲੀਸਾ ਪਾਠਾਂ ਦੀ ਲੜੀ ਦੌਰਾਨ ਲੰਘੀ ਰਾਤ ਨੂੰ ਸ੍ਰੀ ਬਾਲਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ।