ਮਲੋਟ: ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਪੈਰਾ ਕਿ੍ਕਟ ਖਿਡਾਰੀ ਆਮਿਰ ਹੁਸੈਨ ਲੋਨ ਦੇ ਪੁੱਜੇ ਮਲੋਟ ਬਾਰ ਰੂਮ
Malout, Muktsar | Jul 23, 2024 ਮਲੋਟ ਬਾਰ ਰੂਮ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਪੈਰਾ ਕਿ੍ਕਟ ਖਿਡਾਰੀ ਆਮਿਰ ਹੁਸੈਨ ਲੋਨ ਮਲੋਟ ਬਾਰ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਐਡਵੋਕੇਟ ਵਿਕਾਸ ਸਚਦੇਵਾ ਦੇ ਸੱਦੇ ਤੇ ਉਚੇਚੇ ਤੌਰ ਤੇ ਪੁੱਜੇ | ਉਨ੍ਹਾਂ ਨਾਲ ਆਰੀਅਨ ਗਰੁੱਪ ਆਫ਼ ਕਾਲਜ ਦੇ ਚੇਅਰਮੈਨ ਅੰਸ਼ੂ ਕਟਾਰੀਆ ਵੀ ਮੌਜੂਦ ਸਨ | ਬਾਰ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਵੀਦੁਸ਼ੀ ਭੁੱਲਰ ਨੇ ਬਾਰ ਵਿੱਚ ਪਹੁੰਚਣ ਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ।