ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇੱਕ ਘਰ ਦੇ ਵਿੱਚ ਰੇਡ ਕੀਤੀ ਅਤੇ ਰੇਡ ਦੌਰਾਨ ਉਹਨਾਂ ਨੇ ਦੋ ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ 1200 ਲੀਟਰ ਲਾਹਨ ਅਤੇ ਇੱਕ ਲੱਖ 50 ਹਜਾਰ ਐਮਐਲਏ ਨਜਾਇਜ਼ ਸ਼ਰਾਬ ਸਮੇਤ ਚਾਲੂ ਭੱਠੀ ਸਮਾਨ ਤਿੰਨ ਗੈਸ ਸਿਲੰਡਰ ਇੱਕ ਡਿਸਟਲਰੀ ਟੱਬ ਇੱਕ ਗੈਸ ਚੂਲਾ ਅੱਠ ਡਰਮ ਬਰਾਮਦ ਕੀਤੇ ਹਨ।