ਪਟਿਆਲਾ: 16 ਦਵਾਈ ਵਿਕਰੇਤਾਵਾਂ 'ਤੇ ਕਾਰਵਾਈ, 3 ਦੇ ਲਾਇਸੈਂਸ ਰੱਦ
ਪਟਿਆਲਾ ਵਿੱਚ ਡਰੱਗ ਕੰਟਰੋਲ ਵਿਭਾਗ ਨੇ 85 ਦਵਾਈ ਵਿਕਰੇਤਾਵਾਂ ਦੀ ਜਾਂਚ ਕੀਤੀ। ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 16 ਫਰਮਾਂ ਖਿਲਾਫ ਕਾਰਵਾਈ ਕਰਦਿਆਂ 13 ਦੇ ਲਾਇਸੈਂਸ ਮੁਅੱਤਲ ਅਤੇ 3 ਦੇ ਰੱਦ ਕੀਤੇ ਗਏ ਹਨ। ਵਿਭਾਗ ਨੇ ਨਸ਼ੀਲੀਆਂ ਦਵਾਈਆਂ ਦੀ ਗਲਤ ਵਿਕਰੀ ਰੋਕਣ ਲਈ ਚਿਤਾਵਨੀ ਦਿੱਤੀ ਹੈ।