ਪਟਿਆਲਾ: ਪਤਨੀ ਨੂੰ ਦਾਜ ਦੇ ਲਈ ਤੰਗ ਕਰਨ ਦੇ ਮਾਮਲੇ ਵਿੱਚ ਪਤੀ ਅਤੇ ਉਸਦੇ ਪਿਤਾ ਦੇ ਖਿਲਾਫ ਥਾਣਾ ਵੂਮੈਨ ਸੈਲ ਦੇ ਵਿੱਚ ਮਾਮਲਾ ਦਰਜ
ਝਿਉਰਾ ਵਾਲੀ ਗਲੀ ਵਾਸੀ ਮੋਨਿਕਾ ਨੇ ਥਾਣਾ ਵੂਮੈਨ ਸੈੱਲ ਦੇ ਵਿੱਚ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਵਿਆਹ 2021 ਦੇ ਵਿੱਚ ਅਮਨ ਗਹਿਲੋਤ ਵਾਸੀ ਲੁਧਿਆਣਾ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਉਸ ਨੂੰ ਦਾਜ ਦੇ ਲਈ ਪਰੇਸ਼ਾਨ ਕਰਨ ਲੱਗ ਪਿਆ ਅਤੇ ਦਾਜ ਦਾ ਸਮਾਨ ਵੀ ਆਪਣੇ ਕਬਜ਼ੇ ਚ ਰੱਖ ਲਿਆ। ਇਸ ਤੇ ਥਾਣਾ ਵੂਮੈਨ ਸੈੱਲ ਵੱਲੋੰ ਜਾਂਚ ਕੀਤੀ ਗਈ ਤਾਂ ਮੋਨਿਕਾ ਦੀ ਸ਼ਿਕਾਇਤ ਸਹੀ ਪਾਈ ਗਈ ਤੇ ਉਸਦੇ ਪਤੀ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।