ਪਟਿਆਲਾ: ਪਿੰਡ ਕਾਮੀ ਕਲਾ ਵਿਖੇ ਕਿਸਾਨ ਦੇ ਵਾੜੇ ਵਿੱਚੋਂ ਦੋ ਮੱਝਾਂ ਚੋਰੀ, ਥਾਣਾ ਘਨੌਰ ਦੇ ਵਿੱਚ ਮਾਮਲਾ ਦਰਜ
ਪਿੰਡ ਕਾਮੀ ਕਲਾਂ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 20-21 ਜਨਵਰੀ ਦੀ ਦਰਮਿਆਨੀ ਰਾਤ ਨੂੰ ਕੋਈ ਉਸ ਦੀਆਂ ਦੋ ਮੱਝਾਂ ਨੂੰ ਉਸਦੇ ਵਾੜੇ ਦੇ ਵਿੱਚੋ ਚੋਰੀ ਕਰਕੇ ਲੈ ਗਿਆ। ਜਿਸ ਮਗਰ ਉਸ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਥਾਣਾ ਘਨੌਰ ਦੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।