ਫਿਲੌਰ: ਥਾਣਾ ਫਿਲੋਰ ਦੀ ਪੁਲਿਸ ਨੇ ਲਸਾੜਾ ਵਿਖੇ ਪੰਜ ਨਸ਼ਾ ਤਸਕਰਾਂ ਨੂੰ 225 ਨਸ਼ਲੀਆਂ ਗੋਲੀਆਂ ਸਨੇ ਕੀਤਾ ਗ੍ਰਿਫਤਾਰ
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਥਾਣਾ ਫਿਲੋਰ ਦੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਜਿਸ ਵਿੱਚ ਕਿ ਉਹਨਾਂ ਨੇ ਲਸਾੜਾ ਵਿਖੇ ਇੱਕ ਕਾਰ ਦੇ ਵਿੱਚੋਂ ਪੰਜ ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ ਸੀ ਤੇ ਇਹ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਨਸ਼ਾ ਸਪਲਾਈ ਕਰਦੇ ਸੀਗੇ ਤੇ ਇਹਨਾਂ ਨੂੰ ਗਿਰਫਤਾਰ ਕਰ ਅਗਲੇ ਕਾਰਵਾਈ ਆਰੰਭ ਕਰ ਲਿੱਤੀ ਹੈ