ਹੁਸ਼ਿਆਰਪੁਰ: ਗੰਨੇ ਦੇ ਰੇਟ ਲਈ ਕਿਸਾਨਾਂ ਦਾ ਅਲਟੀਮੇਟਮ, 15 ਨੂੰ ਮੁਕੇਰੀਆਂ ਮਿੱਲ ਅੱਗੇ ਧਰਨੇ ਦਾ ਐਲਾਨ
ਗੰਨੇ ਦੇ ਰੇਟ ਅਤੇ ਮਿੱਲਾਂ ਚਲਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਗੰਨਾ ਸੰਘਰਸ਼ ਕਮੇਟੀ ਨੇ ਡੀਸੀ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ। ਮੰਗਾਂ ਨਾ ਮੰਨੇ ਜਾਣ 'ਤੇ 15 ਤਰੀਕ ਨੂੰ ਮੁਕੇਰੀਆਂ ਮਿੱਲ ਅੱਗੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਗਈ ਹੈ।