ਪਠਾਨਕੋਟ: ਆਟੋ ਚਾਲਕ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਪੰਜ ਲੋਕਾਂ ਚੋਂ ਚਾਰ ਨੂੰ ਕੀਤਾ ਗਿਆ ਗ੍ਰਿਫਤਾਰ
ਐਸਐਸਪੀ ਪਠਾਨਕੋਟ ਦੇ ਵੱਲੋਂ ਮਲਕਪੁਰ ਵਿਖੇ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਦੋ ਦਿਨ ਪਹਿਲੇ ਆਟੋ ਚਾਲਕ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਪੁਲਿਸ ਦੇ ਵੱਲੋਂ ਤੇਜ਼ੀ ਖਾਂਦੇ ਹੋਏ ਪੰਜ ਵਿੱਚੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੰਜਵੇਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ।