ਪਟਿਆਲਾ: ਦਿੱਲੀ ਹਾਈ ਕੋਰਟ ਵੱਲੋ ਕੇਜਰੀਵਾਲ ਬਾਰੇ ਦਿੱਤਾ ਫੈਸਲੇ ਨਾਲ ਸਾਬਿਤ ਹੋਇਆ ਕਿ ਕੇਜਰੀਵਾਲ ਦੋਸ਼ੀ- ਮਹਾਰਾਣੀ ਪ੍ਰਨੀਤ ਕੌਰ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਅੱਜ ਇੱਥੇ ਕਿਹਾ ਕਿ ਮਾਨਯੋਗ ਦਿੱਲੀ ਹਾਈਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਬਾਰੇ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਇਮਾਨਦਾਰ ਪਾਰਟੀ ਦੇ ਮੂੰਹ ਤੇ ਚਪੇੜ ਹਨ ਅਤੇ ਇਸ ਫੈਸਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੀਤੀ ਗਈ ਜਾਂਚ ਬਿਲਕੁਲ ਸਹੀ ਹੈ ਨਾ ਕਿ ਬਦਲਾਖੋਰੀ ਦੀ ਭਾਵਨਾ।