ਪਟਿਆਲਾ: ਨਿਊ ਬਿਸ਼ਨ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਦੇਸੀ ਮਹਿਮਾਨਦਾਰੀ ਵਿਖੇ ਦੋ ਚੋਰਾਂ ਨੇ ਖੋਹਿਆ ਮੋਬਾਈਲ, ਹੋਏ ਫਰਾਰ
ਪਟਿਆਲਾ ਦੇ ਨਿਊ ਬਿਸ਼ਨ ਨਗਰ ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਦੇਸੀ ਮਹਿਮਾਨਦਾਰੀ ਵਿਖੇ ਦੋ ਮੋਟਰ ਸਾਈਕਲ ਸਵਾਰ ਵਿਅਕਤੀ ਫੋਨ ਖੋਹ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਪੀੜਤ ਨੇ ਪਟਿਆਲਾ ਦੀ ਲਹੌਰੀ ਗੇਟ ਥਾਣਾ ਵਿਖੇ ਇਹਨਾਂ ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕਰਾਈ। ਇਸ ਮੌਕੇ ਵਿਅਕਤੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਨੇ।