ਮਲੋਟ: ਜੀਟੀ ਰੋਡ 'ਤੇ ਅਧੂਰੀ ਹਨੂੰਮਾਨ ਮੂਰਤੀ ਨੂੰ ਧਾਰਮਿਕ ਆਗੂਆਂ ਨੇ ਕੱਪੜੇ ਨਾਲ ਢੱਕਿਆ
ਮਲੋਟ ਦੇ ਜੀਟੀ ਰੋਡ 'ਤੇ ਸਥਾਪਿਤ ਸ਼੍ਰੀ ਹਨੂੰਮਾਨ ਜੀ ਦੀ ਅਧੂਰੀ ਮੂਰਤੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਵਿਚਕਾਰ ਧਾਰਮਿਕ ਆਗੂਆਂ ਨੇ ਮੌਕੇ 'ਤੇ ਪਹੁੰਚ ਕੇ ਮੂਰਤੀ ਨੂੰ ਕੱਪੜੇ ਨਾਲ ਢੱਕ ਦਿੱਤਾ ਹੈ। ਆਗੂਆਂ ਨੇ ਮੂਰਤੀ ਦਾ ਕੰਮ ਜਲਦ ਸੰਪੂਰਨ ਕਰਨ ਦੀ ਮੰਗ ਕੀਤੀ ਹੈ।