ਮਲੋਟ: ਬਿਰਲਾ ਰੋਡ 'ਤੇ ਕਬਾੜ ਦੇ ਗੋਦਾਮ 'ਚ ਭਿਆਨਕ ਅੱਗ, 5 ਤੋਂ 6 ਲੱਖ ਦਾ ਨੁਕਸਾਨ
ਬਿਰਲਾ ਰੋਡ ਸਥਿਤ ਸਾਜਨ ਸਕਰੈਪ ਸਟੋਰ ਵਿੱਚ ਦੀਵਾਲੀ ਦੀ ਰਾਤ ਅਚਾਨਕ ਅੱਗ ਲੱਗ ਗਈ। ਪਟਾਕਿਆਂ ਦੀ ਚਿੰਗਾਰੀ ਕਾਰਨ ਲੱਗੀ ਇਸ ਅੱਗ ਨਾਲ 5-6 ਲੱਖ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।