ਫਿਲੌਰ: ਦੁੱਧ ਦੇ ਨਾਲ ਭਰਿਆ ਇੱਕ ਕੰਟੇਨਰ ਫਿਲੋਰ ਸਰਵਿਸ ਲੇਨ ਵਿਖੇ ਪਲਟਿਆ, ਡਰਾਇਵਰ ਨੂੰ ਬਚਾਉਣ ਦੀ ਥਾਂ ਕੁੱਝ ਲੋਕ ਦੁੱਧ ਭਰ ਕੇ ਲਿਜਾਉਦੇ ਆਏ ਨਜ਼ਰ
ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਫਿਲੋਰ ਸਰਵਿਸ ਲੇਨ ਵਿਖੇ ਇੱਕ ਕੰਟੇਨਰ ਜੋ ਕਿ ਦੁੱਧ ਦੇ ਨਾਲ ਭਰਿਆ ਹੋਇਆ ਸੀ। ਅਚਾਨਕ ਹੀ ਪਲਟ ਗਿਆ ਜਿਸ ਤੋਂ ਬਾਅਦ ਚਾਲਕ ਜ਼ਖਮੀ ਹੋਇਆ ਅਤੇ ਉਸ ਨੂੰ ਤੁਰੰਤ ਹਸਪਤਾਲ ਵਿਖੇ ਭੇਜਿਆ ਗਿਆ। ਉਹਨਾਂ ਨੇ ਕਿਹਾ ਹੈ ਕਿ ਇਸ ਦੌਰਾਨ ਉੱਥੇ ਮੌਜੂਦਾ ਲੋਕਾਂ ਦੇ ਵਿੱਚ ਦੁੱਧ ਭਰ ਕੇ ਘਰਾਂ ਵਿੱਚ ਲਿਜਾਣ ਦੀ ਹੋੜ ਵੀ ਮੱਚ ਗਈ ਜਿਸ ਦੌਰਾਨ ਦੇਖਿਆ ਗਿਆ ਕਿ ਲੋਕ ਭਰ ਭਰ ਕੇ ਦੁੱਧ ਲੈ ਕੇ ਚਲੇ ਗਏ।